ਕਸਬਾ ਨਾਭਾ ਦੇ ਪਿੰਡ ਮੈਹਸ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਇੰਗਲੈਂਡ ਵਿੱਚ ਚਲ ਰਹੀ ਕਾਮਨਵੈਲਥ ਗੇਮਸ ਵਿੱਚ ਦੇਸ਼ ਲਈ 71 ਕਿਲੋ ਭਾਰ ਵਰਗ ਵਿੱਚ 212 ਕਿਲੋ ਭਾਰ ਚੁੱਕ ਕੇ ਕਾਂਸੇ ਦਾ ਤਗ਼ਮਾ ਜਿੱਤ ਭਾਰਤ ਦੀ ਝੋਲੀ ਪਾਇਆ ਹੈ। ਭਾਰਤ ਲਈ ਵੇਟ ਲਿਫ਼ਟਿੰਗ ਵਿੱਚ ਏਹ 9ਵਾ ਮੈਡਲ ਹੈ। ਹਰਜਿੰਦਰ ਕੌਰ ਦੇ ਕੋਚ ਪਰਮਜੀਤ ਸ਼ਰਮਾ ਨੇ ਦੱਸਿਆ ਕੇ ਹਰਜਿੰਦਰ ਇੱਕ ਬਹੁੱਤ ਮਹਿਨਤੀ ਕੁੜੀ ਹੈ ਅਤੇ ਉਸ ਦੀ ਮਿਹਨਤ ਰੰਗ ਲਿਆਈ।